ਭਾਈ ਕੁਲਦੀਪ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ ।।

ਵਾਹਿਗੁਰੂ ਜੀ ਕੀ ਫ਼ਤਹਿ ।।

ਆਪ ਜੀ ਨੇ ਸਾਨੂੰ ੧੩ ਮਾਰਚ ੨੦੧੧ ਨੂੰ ਦਸਮ ਗ੍ਰੰਥ ਉਪਰ ਰਖੀ ਚਰਚਾ ਲਈ ਸੱਦਾ ਭੇਜਿਆ ਹੈ | ਅਸੀਂ ਜੋ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਇੱਕ ਸਾਲ ਪਹਿਲਾਂ ਚੈਲੇੰਜ ਇੰਟਰਨੈਟ ਉਪਰ ਪਾਇਆ ਸੀ , ਉਸ ਵਿਚ ਅਸੀਂ ਇਹ ਕਿਹਾ ਸੀ ਕਿ ਚਰਚਾ, ਤਿੰਨ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਮੋਜੂਦਗੀ ਵਿੱਚ ਹੋਣੀ ਚਾਹੀਦੀ ਹੈ |

ਅਸੀਂ ਦੋਨਾਂ ਧਿਰਾਂ, ਦਸਮ ਗ੍ਰੰਥ ਦੇ ਹਿਮਾਇਤੀ ਜਾਂ ਦਸਮ ਗ੍ਰੰਥ ਦੇ ਵਿਰੋਧੀ ਆਪਣਾ ਆਪਣਾ ਪੱਖ, ਤਿੰਨਾ ਜੱਜਾਂ ਦੇ ਸਾਹਮਣੇ ਰਖਾਂਗੇ | ਜਿਹੜੀ ਧਿਰ ਜੱਜਾਂ ਦੀ ਤੱਸਲੀ ਕਰਵਾ ਦੇਵੇਗੀ, ਉਸ ਦੇ ਹੱਕ ਵਿਚ ਫੈਂਸਲਾ ਹੋ ਜਾਵੇਗਾ ਪਰ ਤੁਸੀਂ ਤਾਂ ਸਾਡੇ ਤੋਂ ਬਗੈਰ ਪੁਛੇ ਤੋਂ ਹੀ ਰੇਡੀਓ ਸਟੇਸ਼ਨ ਤੇ ਚਰਚਾ ਦਾ ਸਮਾਂ ਨਿਯਤ ਕਰ ਲਿਆ ਹੈ | ਅਸੀਂ ਇਹ ਵੀ ਨਹੀਂ ਜਾਣਦੇ ਕਿ ਤੁਸੀਂ ਦਸਮ ਗ੍ਰੰਥ ਦੇ ਵਿਰੋਧੀ ਹੋ ਜਾਂ ਨਿਰਪੱਖ ਹੋ | ਅਸੀਂ ਇਸ ਸੂਰਤ ਵਿੱਚ ਹੀ ਚਰਚਾ ਵਿੱਚ ਭਾਗ ਲੈ ਸਕਦੇ ਹਾਂ, ਜੇ ਤੁਸੀਂ ਇੱਕ ਇਮਾਨਦਾਰ ਤੇ ਨਿਰਪੱਖ ਵਿਅਕਤੀ ਵਜੋਂ ਆਪਣੇ ਆਪ ਨੂੰ ਸਾਬਤ ਕਰ ਦੇਵੋ, ਕਿਓਂਕਿ ਮੀਡੀਏ ਦਾ ਕਬਜਾ ਵਿਰੋਧੀ ਧੀਰ ਕੋਲ ਹੁੰਦਿਆ ਇਨਸਾਫ਼ ਦੀ ਆਸ ਨਹੀ ਕੀਤੀ ਜਾ ਸਕਦੀ |

ਇਸ ਲਈ ਪਹਿਲਾਂ ਤੁਸੀਂ ਦੋ ਗੱਲਾਂ ਸਾਬਿਤ ਕਰੋ |

(੧) ਪਹਿਲਾਂ ਕਿ ਚਰਚਾ ਦੇ ਸਮੇਂ ਬੇਈਮਾਨੀ, ਹੇਰਾਫੇਰੀ ਨਹੀਂ ਹੋਵੇਗੀ |

(੨) ਦੂਜਾ ਕਿ ਦਸਮ ਗ੍ਰੰਥ ਦੀ ਵਿਰੋਧੀ ਧਿਰ ਪਹਿਲਾਂ ਸਾਨੂੰ ਲਿਖ ਕੇ ਦੇਵੇ ਕਿ ਹਾਰ ਜਾਣ ਦੀ ਸੂਰਤ ਵਿਚ ਓਹ ਦਸਮ ਗ੍ਰੰਥ ਨੂੰ ਮੰਨੇਗੀ ਅਤੇ ਆਪਣੀਆਂ ਪਿਛਲੀਆਂ ਗਲਤੀਆਂ ਦਾ ਪਛਤਾਵਾ ਕਰਨ ਲਈ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸਿੰਘ ਸਾਹਿਬਾਨ ਵੱਲੋਂ ਤਨਖਾਹ ਲਾਗਵਾਵੇਗੀ |

ਜੇਕਰ ਤੁਸੀਂ ਇਹ ਦੋਨੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਸਾਡਾ ਤੁਹਾਡੀ ਇਸ ਚਰਚਾ ਵਿਚ ਹਿੱਸਾ ਲੈਣ ਦਾ ਸਵਾਲ ਹੀ ਨਹੀ ਪੈਦਾ ਹੁੰਦਾ |

ਵਲੋਂ :

ਧਰਮ ਸਿੰਘ ਨਿਹੰਗ ਸਿੰਘ

ਸਚ ਖੋਜ ਅਕੈਡਮੀ ,

ਖੰਨਾ, ਪੰਜਾਬ (੧੩:੦੩:੨੦੧੧ )

Reply to Questions asked on Sher-e-Punjab Radio